Think postivey

ਸੋਸ਼ਲ ਮੀਡੀਆ ਤੇ ਬਹੁਤ ਘੱਟ ਲੋਗ ਹਨ ਜਿੰਨਾਂ ਦੀਆਂ ਪੋਸਟ ਮੋਟੀਵੇਸ਼ਨ ਦਿੰਦੀਆਂ ਹਨ। ਐਸੇ ਦੋਸਤਾਂ ਦੀ ਸੰਗਤ ਹੀ ਵਿੱਚ ਰਹਿਣ ਨਾਲ ਅਸੀਂ ਆਪਣੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹਾਂ। ਅੱਜ ਬੱਚੇ ਨੰਬਰ ਘੱਟ ਆਉਣ ਤੋਂ ਇੰਨੇ ਨਹੀਂ ਡਰਦੇ ਜਿੰਨਾ ਡਰ ਮਾਂ ਬਾਪ ਅਤੇ ਸਮਾਜ ਦਾ ਹੈ। ਮੈਂ ਕੁੱਝ ਦਿਨ ਪਹਿਲਾਂ ਇੱਕ ਖਬਰ ਪੜ੍ਹੀ ਸੀ ਕਿ ਇੱਕ 12 ਸਾਲ ਦਾ ਬੱਚਾ ਜਿਸਦਾ ਹੋਮਵਰਕ ਪੂਰਾ ਨਹੀਂ ਹੋਣ ਕਰਕੇ ਟੀਚਰ ਦੀ ਡਾਟ ਕਰਕੇ 3 ਦਿਨ ਸਕੂਲ ਨਹੀਂ ਗਿਆ ਅਤੇ ਉਸ ਨੇ ਆਤਮਹੱਤਿਆ ਕਰ ਲਈ। ਅੱਜ ਹਾਰ (ਫੇਲ੍ਹ) ਹੋਣ ਦੇ ਡਰ ਕਰਕੇ ਬੱਚੇ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਜਦੋਂ ਕਿ ਇਹ ਅਟੱਲ ਸਚਾਈ ਹੈ ਕਿ ਹਾਰ ਹੀ ਸਾਨੂੰ ਸਾਡੀਆਂ ਕਮੀਆਂ ਤੋਂ ਜਾਣੂ ਕਰਵਾਉਦੀ ਹੈ। ਹਾਰ ਜਿੰਦਗੀ ਨੂੰ ਬੇਹਤਰ ਬਣਾਉਂਦੀ ਹੈ। ਆਪਣੀਆਂ ਕਮੀਆਂ ਨੂੰ ਦੂਰ ਕਰਨ ਦਾ ਰਸਤਾ ਦਿਖਾਉਂਦੀ ਹੈ। ਇਤਿਹਾਸ ਪੜ੍ਹ ਕੇ ਦੇਖ ਲਵੋ ਜਿਸ ਨੇ ਵੀ ਕੁੱਝ ਵੱਡਾ ਕੀਤਾ ਹੈ ਉਹ ਇੱਕ ਵਾਰ ਨਹੀਂ ਬਹੁਤ ਵਾਰ ਹਾਰਿਆ ਹੈ। ਐਲਵਾ ਐਡੀਸ਼ਨ ਜਿਸਨੇ 1000 ਵਾਰ ਕੋਸ਼ਿਸ਼ ਕੀਤੀ ਤਾਂ ਜਾ ਕੇ ਵੱਲਵ ਬਣ ਪਾਇਆ। ਹੋਰ ਬਹੁਤ ਸਫਲ ਲੋਕ ਹਨ ਜੋ ਕਈ ਵਾਰ ਹਾਰੇ ਪਰ ਸਫਲ ਹੋਏ। ਅਸੀਂ ਘੱਟ ਨੰਬਰ ਆਉਣ ਤੇ ਆਪਣੇ ਬੱਚਿਆਂ ਦੀ ਦੂਸਰੇ ਬੱਚਿਆਂ ਨਾਲ ਤੁਲਣਾ ਕਰਦੇ ਹਾਂ। ਕੀ ਸਾਰੇ ਬੱਚਿਆਂ ਦੀ ਇਕੋ ਜਿਹੀ ਸੋਚ ਹੁੰਦੀ ਹੈ। ਅਸੀਂ ਸੱਜੇ ਹੱਥ ਨਾਲ ਲਿਖਦੇ ਹਾਂ ਅਗਰ ਸਾਡਾ ਬੱਚਾ ਕਹਿ ਕਿ ਮੇਰੇ ਦੋਸਤ ਦੇ ਪਾਪਾ ਤਾਂ ਖੱਬੇ ਹੱਥ ਨਾਲ ਲਿਖਦੇ ਹਨ ਤੁਸੀਂ ਖੱਬੇ ਹੱਥ ਨਾਲ ਲਿਖੋ। ਮੇਰੇ ਦੋਸਤ ਦੇ ਪਾਪਾ ਦੀ ਸੈਲਰੀ ਇੱਕ ਲੱਖ ਰੁਪਏ ਹੈ ਤੁਹਾਡੀ 50 ਹਜਾਰ ਕਿਉਂ ਹੈ ਅਸੀਂ ਕੀ ਜਵਾਬ ਦੇਵਾਂਗੇ। ਸੋ ਅਸੀਂ ਆਪਣੇ ਬੱਚਿਆਂ ਨੂੰ ਪ੍ਰੈਸ਼ਰ ਕੁਕਰ ਨਾ ਬਣਾਈਏ ਉਨ੍ਹਾਂ ਨੂੰ ਆਪਣੀ ਜਿੰਦਗੀ ਜੀਣ ਲਈ ਥੋੜ੍ਹਾ ਸਮਾਂ ਦੇਈਏ। ਇਹ ਗੱਲ ਅਸੀਂ ਅਕਸਰ ਸੁਣਦੇ ਹਾਂ ਕਿ ਅਕਲ ਬਦਾਮ ਖਾ ਕੇ ਨਹੀਂ ਆਉਂਦੀ ਠੋਕਰਾਂ ਖਾ ਕੇ ਆਉਂਦੀ ਹੈ ਇੰਨਸਾਨ ਗਲਤੀਆਂ ਤੋਂ ਹੀ ਸਿਖਦਾ ਹੈ ਫਿਰ ਕਿਉਂ ਅਸੀਂ ਆਪਣੇ ਬੱਚਿਆਂ ਦੀ ਗਲਤੀ ਨੂੰ ਬਰਦਾਸ਼ਤ ਨਹੀਂ ਕਰਦੇ ਕਿਉਂ ਉਨ੍ਹਾਂ ਨੂੰ ਪਰਫੈਕਟ ਦੇਖਣਾ ਚਾਹੁੰਦੇ ਹਾਂ ਕੀ ਅਸੀਂ ਜਿੰਦਗੀ ਵਿੱਚ ਕੋਈ ਗਲਤੀ ਨਹੀਂ ਕੀਤੀ। ਕਿਉਂ ਆਪਣੇ ਬੱਚਿਆਂ ਨੂੰ ਖੇਡਣ ਦਾ ਗਲਤੀ ਦੀ ਚਿੰਨਤਾ ਨਾ ਕਰਕੇ ਕੁੱਝ ਨਵਾਂ ਸਿਖਣ ਦਾ ਮੌਕਾ ਨਹੀਂ ਦਿੰਦੇ ਕਿਉਂ ਚਹੁੰਦੇ ਹਾਂ ਕਿ ਮੇਰਾ ਬੱਚਾ ਹੀ ਫਸਟ ਆਵੇ। ਅਸੀਂ ਵੀ ਪੜ੍ਹੇ ਹਾਂ ਕੀ ਅਸੀਂ ਹਮੇਸ਼ਾ ਫਸਟ ਆਉਂਦੇ ਸੀ?? 2008 ਆਰਥਿਕ ਮੰਦੀ ਕਾਰਨ ਬਹੁਤ ਲੋਕਾਂ ਨੇ ਖੁਦਕੁਸ਼ੀਆਂ ਕੀਤੀਆਂ ਸਨ ਕਿਉਂਕਿ ਉਹ ਮੈਂਟਲੀ ਸਟਰੌਗ ਨਹੀਂ ਸਨ। ਉਨ੍ਹਾਂ ਨੂੰ ਫੇਲ ਹੋਣ ਤੇ ਕੀ ਕਰਨਾ ਚਾਹੀਦਾ ਹੈ ਇਹ ਨਹੀਂ ਸੀ ਪਤਾ। ਸੋ ਆਉ ਮਿਲਕੇ ਆਪਣੇ ਬੱਚਿਆਂ ਨੂੰ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੀਏ ਤਾਂਕਿ ਉਹ ਜਿੰਦਗੀ ਦੀ ਕਿਸੀ ਵੀ ਮੁਸ਼ਕਿਲ ਨਾਲ ਲੜਨ ਦੇ ਯੋਗ ਹੋ ਜਾਵੇ। RANBIR CHECHI

Comments