Posts

Showing posts from February, 2019

Think postivey

ਸੋਸ਼ਲ ਮੀਡੀਆ ਤੇ ਬਹੁਤ ਘੱਟ ਲੋਗ ਹਨ ਜਿੰਨਾਂ ਦੀਆਂ ਪੋਸਟ ਮੋਟੀਵੇਸ਼ਨ ਦਿੰਦੀਆਂ ਹਨ। ਐਸੇ ਦੋਸਤਾਂ ਦੀ ਸੰਗਤ ਹੀ ਵਿੱਚ ਰਹਿਣ ਨਾਲ ਅਸੀਂ ਆਪਣੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹਾਂ। ਅੱਜ ਬੱਚੇ ਨੰਬਰ ਘੱਟ ਆਉਣ ਤੋਂ ਇੰਨੇ ਨਹੀਂ ਡਰਦੇ ਜਿੰਨਾ ਡਰ ਮਾਂ ਬਾਪ ਅਤੇ ਸਮਾਜ ਦਾ ਹੈ। ਮੈਂ ਕੁੱਝ ਦਿਨ ਪਹਿਲਾਂ ਇੱਕ ਖਬਰ ਪੜ੍ਹੀ ਸੀ ਕਿ ਇੱਕ 12 ਸਾਲ ਦਾ ਬੱਚਾ ਜਿਸਦਾ ਹੋਮਵਰਕ ਪੂਰਾ ਨਹੀਂ ਹੋਣ ਕਰਕੇ ਟੀਚਰ ਦੀ ਡਾਟ ਕਰਕੇ 3 ਦਿਨ ਸਕੂਲ ਨਹੀਂ ਗਿਆ ਅਤੇ ਉਸ ਨੇ ਆਤਮਹੱਤਿਆ ਕਰ ਲਈ। ਅੱਜ ਹਾਰ (ਫੇਲ੍ਹ) ਹੋਣ ਦੇ ਡਰ ਕਰਕੇ ਬੱਚੇ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਜਦੋਂ ਕਿ ਇਹ ਅਟੱਲ ਸਚਾਈ ਹੈ ਕਿ ਹਾਰ ਹੀ ਸਾਨੂੰ ਸਾਡੀਆਂ ਕਮੀਆਂ ਤੋਂ ਜਾਣੂ ਕਰਵਾਉਦੀ ਹੈ। ਹਾਰ ਜਿੰਦਗੀ ਨੂੰ ਬੇਹਤਰ ਬਣਾਉਂਦੀ ਹੈ। ਆਪਣੀਆਂ ਕਮੀਆਂ ਨੂੰ ਦੂਰ ਕਰਨ ਦਾ ਰਸਤਾ ਦਿਖਾਉਂਦੀ ਹੈ। ਇਤਿਹਾਸ ਪੜ੍ਹ ਕੇ ਦੇਖ ਲਵੋ ਜਿਸ ਨੇ ਵੀ ਕੁੱਝ ਵੱਡਾ ਕੀਤਾ ਹੈ ਉਹ ਇੱਕ ਵਾਰ ਨਹੀਂ ਬਹੁਤ ਵਾਰ ਹਾਰਿਆ ਹੈ। ਐਲਵਾ ਐਡੀਸ਼ਨ ਜਿਸਨੇ 1000 ਵਾਰ ਕੋਸ਼ਿਸ਼ ਕੀਤੀ ਤਾਂ ਜਾ ਕੇ ਵੱਲਵ ਬਣ ਪਾਇਆ। ਹੋਰ ਬਹੁਤ ਸਫਲ ਲੋਕ ਹਨ ਜੋ ਕਈ ਵਾਰ ਹਾਰੇ ਪਰ ਸਫਲ ਹੋਏ। ਅਸੀਂ ਘੱਟ ਨੰਬਰ ਆਉਣ ਤੇ ਆਪਣੇ ਬੱਚਿਆਂ ਦੀ ਦੂਸਰੇ ਬੱਚਿਆਂ ਨਾਲ ਤੁਲਣਾ ਕਰਦੇ ਹਾਂ। ਕੀ ਸਾਰੇ ਬੱਚਿਆਂ ਦੀ ਇਕੋ ਜਿਹੀ ਸੋਚ ਹੁੰਦੀ ਹੈ। ਅਸੀਂ ਸੱਜੇ ਹੱਥ ਨਾਲ ਲਿਖਦੇ ਹਾਂ ਅਗਰ ਸਾਡਾ ਬੱਚਾ ਕਹਿ ਕਿ ਮੇਰੇ ਦੋਸਤ ਦੇ ਪਾਪਾ ਤਾਂ ਖੱਬੇ ਹੱਥ ਨਾਲ ਲਿਖਦੇ ਹ...